ਗੁਰਮਿਹਰ ਨੂੰ ਲੈ ਕੇ ਸਹਿਵਾਗ ਤੇ ਗੰਭੀਰ ਭਿੜੇ

  • Sports
  • March,1,2017
  • admin
  • 552
  • 0

ਨਵੀਂ ਦਿੱਲੀ: ਸ਼ਹੀਦ ਮਨਦੀਪ ਸਿੰਘ ਦੀ ਧੀ ਗੁਰਮਿਹਰ ਕੌਰ ‘ਤੇ ਪੂਰੇ ਦੇਸ਼ ਦੀ ਸਿਆਸਤ ਤਾਂ ਕੇਂਦਰਤ ਹੈ ਹੀ, ਇਸ ਦੇ ਨਾਲ ਹੀ ਕ੍ਰਿਕਟ ਦੇ ਦੋ ਖਿਡਾਰੀ ਆਪਸ ‘ਚ ਭਿੜ ਗਏ।

ਵੀਰੇਂਦਰ ਸਹਿਵਾਗ ਨੇ ਜਦੋਂ ਗੁਰਮਿਹਰ ਕੌਰ ਦਾ ਮਜ਼ਾਕ ਬਣਾਇਆ ਤਾਂ ਜਿੱਥੇ ਸਹਿਵਾਗ ਦੇ ਅੱਧੇ ਪ੍ਰਸ਼ੰਸਕਾਂ ਨੇ ਉਸ ਨੂੰ ਨਕਾਰ ਦਿੱਤਾ, ਉੱਥੇ ਹੀ ਸਹਿਵਾਗ ਦੇ ਸਾਥੀ ਕ੍ਰਿਕਟਰ ਗੌਤਮ ਗੰਭੀਰ ਵੀ ਸਹਿਵਾਗ ਨਾਲ ਸਹਿਮਤ ਨਹੀਂ। ਗੰਭੀਰ ਨੇ ਗੁਰਮਿਹਰ ਦੀ ਹਮਾਇਤ ਵਿੱਚ ਇੱਕ ਵੀਡੀਓ ਬਣਾਈ ਹੈ।

ਉਧਰ ਹੁਣ ਸਹਿਵਾਗ ਵੀ ਆਪਣੀ ਭਰਪੂਰ ਅਲੋਚਨਾ ਤੋਂ ਬਾਅਦ ਆਪਣੀ ਸਫਾਈ ਦਿੰਦੇ ਨਜ਼ਰ ਆ ਰਹੇ ਹਨ। ਸਹਿਵਾਗ ਨੇ ਤਾਜ਼ਾ ਟਵੀਟ ਕਰਦਿਆਂ ਕਿਹਾ ਹੈ ਕਿ,”ਮੇਰਾ ਟਵੀਟ ਕਿਸੇ ਦੇ ਵਿਚਾਰਾਂ ਖਿਲਾਫ ਨਹੀਂ ਸੀ, ਸਭ ਨੂੰ ਆਪਣੇ ਵਿਚਾਰ ਰੱਖਣ ਦਾ ਅਧਿਕਾਰ ਹੈ।”

Virender Sehwag ✔ @virendersehwag

She has a right to express her views and anyone who threatens her with violence or rape is the lowest

form of life.

11:34 AM – 1 Mar 2017

1,152 1,152 Retweets 3,229 3,229 likes

ਗੁਰਮਿਹਰ ਨੂੰ ਬਲਾਤਾਕਾਰ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਰਮਿਹਰ ਨੂੰ ਧਮਕਾਉਣ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ।


live a comment